Sant Ram Udasi New Songs Original Voice HD Quality TFS The Folk Studio ਸੰਤ ਰਾਮ ਉਦਾਸੀ ਦੇ ਗੀਤ
Автор: Kisse Kahaniyan
Загружено: 2020-04-24
Просмотров: 120297
Описание:
ਗਾਇਕ: ਸੰਤ ਰਾਮ ਉਦਾਸੀ
ਸੰਕਲਪ ਅਤੇ ਐਡੀਟਿੰਗ: ਸਿਰਦਾਰ ਪ੍ਰਮਿੰਦਰਜੀਤ ਸਿੰਘ
ਗੀਤ;
1. ਅੰਮਿਓ
2. ਡੌਲੀ
3. ਵੀਰਾ ਵਣਜਾਰਿਆ
4. ਉੱਠਣ ਦਾ ਵੇਲਾ
5. ਲਹੂ ਪੀਣੀ ਜੋਕ
6. ਦਿੱਲੀਏ
7. ਕੰਮੀਆਂ ਦੇ ਵੇਹੜੇ
8. ਜੱਟ
9. ਲੀਡਰ
10. ਪਿੰਡ ਦੀ ਹਵਾ
11. ਮਾਂ ਧਰਤੀਏ
12. ਮੇਰਾ ਦੇਸ
ਵਿਸ਼ੇਸ਼ ਧੰਨਵਾਦ: ਮੋਹਕਮ ਉਦਾਸੀ
#ਸੰਤਰਾਮਉਦਾਸੀ #ਪੰਜਾਬੀਕਵਿਤਾ #TFSTheFolkStudio.
ਆਮ ਲੋਕਾਂ ਨਾਲ ਹੁੰਦੇ ਅਨਿਆਂ ਅਤੇ ਧੱਕੇ ਖਿਲਾਫ ਆਵਾਜ਼ ਬੁਲੰਦ ਕਰਨ ਵਾਲੇ ਪੰਜਾਬੀ ਲੋਕ ਕਵੀ ਸੰਤ ਰਾਮ ਉਦਾਸੀ ਦਾ ਜਨਮ 20 ਅਪ੍ਰੈਲ 1939 ਨੂੰ ਬਰਨਾਲਾ ਦੇ ਪਿੰਡ ਰਾਏਸਰ ਵਿਖੇ ਹੋਇਆ| ਸੰਤ ਰਾਮ ਨੂੰ ਉਦਾਸੀ ਉਪਨਾਮ ਲਾਗਲੇ ਪਿੰਡ ਮੂਮਵਿਚ ਸਥਿਤ ਇੱਕ ਡੇਰੇ ਦੇ ਸੰਚਾਲਕ ਬਾਬਾ ਈਸ਼ਰ ਦਾਸ ਨੇ ਦਿੱਤਾ ਸੀ| ਜੇ.ਬੀ.ਟੀ. ਕਰਨ ਤੋਂ ਬਾਅਦ, ਬਤੌਰ ਸਰਕਾਰੀ ਅਧਿਆਪਕ, ਸੰਤ ਰਾਮ ਉਦਾਸੀ ਦੀ pahili ਨਿਯੁਕਤੀ, ਸਤੰਬਰ 1961 ਵਿਚ ਸਰਕਾਰੀ ਪ੍ਰਾਇਮਰੀ ਸਕੂਲ ਬੀਹਲਾ ਵਿਖੇ ਹੋਈ| ਸੰਤ ਰਾਮ ਉਦਾਸੀ ਨੇ ਜਥੇਬੰਦਕ ਸੰਘਰਸ਼ ਦਾ ਸਿਲਸਿਲਾ, ਗੌਰਮੈਂਟ ਪ੍ਰਾਇਮਰੀ ਟੀਚਰਜ਼ ਫੈਡਰੇਸ਼ਨ ਬਰਨਾਲਾ ਬਣਾ ਕੇ ਸ਼ੁਰੂ ਕੀਤਾ| ਸੰਤ ਰਾਮ ਉਦਾਸੀ ਦਾ ਵਿਆਹ ਬੀਬੀ ਨਸੀਬ ਕੌਰ ਨਾਲ ਸਨ1963 ਨੂੰ ਹੋਇਆ| ਉਹਨਾਂ ਦੇ ਘਰ ਦੋ ਪੁੱਤਰਾਂ ਇਕਬਾਲ ਸਿੰਘ ਤੇ ਮੋਹਕਮ ਸਿੰਘ ਅਤੇ ਤਿੰਨ ਧੀਆਂ ਇਕਬਾਲਕੌਰ, ਪ੍ਰਿਤਪਾਲ ਕੌਰ ਤੇ ਕੀਰਤਨ ਕੌਰ ਨੇ ਜਨਮ ਲਿਆ| ਸੰਤ ਰਾਮ ਉਦਾਸੀ ਨੇ ਤਿੰਨ ਕਾਵਿ ਸੰਗ੍ਰਹਿ, ਲਹੂ ਭਿੱਜੇ ਬੋਲ, ਸੈਨਤਾਂ ਅਤੇ ਚੌਨੁੱਕਰੀਆਂ ਸੀਖਾਂ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਏ| ਸ਼ੁਰੂ ਵਿਚ ਉਦਾਸੀ ਨੇ ਧਾਰਮਿਕ ਗੀਤ ਅਤੇ ਕਵਿਤਾਵਾਂ ਵੀ ਲਿਖੀਆਂ, ਉਦਾਸੀ ਦੇ ਬਹੁਤ ਸਾਰੇ ਗੀਤ ਪੰਜਾਬੀ ਫ਼ਿਲਮਾਂ ਵਿਚ ਵੀ ਗਏ ਗਏ ਅਤੇ ਮਕਬੂਲ ਹੋਏ| ਸੰਤ ਰਾਮ ਉਦਾਸੀ ਨੂੰ ਉਹਨਾਂ ਦੇ ਕ੍ਰਾਂਤੀਕਾਰੀ ਲਹਿਜ਼ੇ ਦੀ ਕਵਿਤਾ ਲਿਖਣ ਕਰਕੇ ਜਨਵਰੀ 1971 ਵਿਚ, ਪਹਿਲੀ ਕਿਤਾਬ ਲਹੂ ਭਿੱਜੇ ਬੋਲ ਪ੍ਰਕਾਸ਼ਿਤ ਹੋਣ ਤੋਂ ਬਾਅਦ, ਗ੍ਰਿਫਤਾਰ ਕਰ ਲਿਆ ਗਿਆ ਅਤੇ 38 ਦਿਨ ਤਸੀਹੇ ਦਿੱਤੇ ਗਏ ਜਿਸ ਸਦਕਾ ਉਹਨਾਂ ਦੀਆਂ ਅੱਖਾਂ ਦੀ ਰੋਸ਼ਨੀ ਤੇ ਬਹੁਤ ਬੁਰਾ ਅਸਰ ਪਿਆ| ਇਸ ਤੋਂ ਬਾਅਦ ਉਦਾਸੀ ਨੂੰ ਗ੍ਰਿਫਤਾਰ ਕਰਨ ਅਤੇ ਤਸੀਹੇ ਦੇਣ ਦਾ ਜਿਵੇਂ ਸਿਲਸਿਲਾ ਹੀ ਚੱਲ ਪਿਆ| ਉਦਾਸੀ ਤੇ ਕਈ ਤਰਾਂ ਦੇ ਕੇਸ ਬਣਾ ਦਿੱਤੇ ਗਏ ਜਿਸ ਕਰਕੇ ਦੋ ਵਾਰ ਉਹਨਾਂ ਨੂੰ ਨੌਕਰੀ ਤੋਂ ਵੀ ਮੁਅੱਤਲ ਕਰ ਦਿੱਤਾ ਗਿਆ| ਇਥੋਂ ਤੱਕ ਕੇ ਇਹਨਾਂ ਦੇ ਨਾਬਾਲਗ ਪੁੱਤਰ ਇਕਬਾਲ ਨੂੰ ਵੀ ਨਾ ਬਖਸ਼ਿਆ ਗਿਆ| ਪਰ ਇਹ ਸਿਰੜੀ ਯੋਧਾ ਡੋਲਿਆ ਨਾ| ਸੰਤ ਰਾਮ ਉਦਾਸੀ ਨੇ ਹਰ ਉਸ ਬਾਸ਼ਿੰਦੇ ਨੂੰ ਆਪਣੀ ਕਵਿਤਾਵਾਂ ਤੇ ਗੀਤਾਂ ਦੇ ਪਾਤਰ ਬਣਾਇਆ ਜੋ ਕਿਸੇ ਵੀ ਢੰਗ ਨਾਲ ਸਥਾਪਤੀ, ਸਰਕਾਰਾਂ ਜਾਂ ਸਰਮਾਏਦਾਰਾਂ ਦੀ ਲੁੱਟ ਦਾ ਸ਼ਿਕਾਰ ਹੋਏ| ਉਸ ਨੇ ਹਮੇਸ਼ਾ ਆਪਣੇ ਗੀਤਾਂ ਰਾਹੀਂ ਕਿਸਾਨਾਂ ਕਿਰਤੀਆਂ ਨੂੰ ਜੁਝਾਰੂ ਬਣਨ ਅਤੇ ਆਪਣੇ ਹੱਕ ਲੈਣ ਲਈ ਲਾਮਬੰਦ ਹੋਣ ਦਾ ਸੁਨੇਹਾ ਦਿੱਤਾ| ਉਦਾਸੀ ਨੇ ਪੰਜਾਬ ਦੀਆਂ ਸਮਕਾਲੀ ਲੋਕ ਲਹਿਰਾਂ ਤੇ ਦੇ ਹੱਕ ਵਿਚ ਡਟ ਕੇ ਲਿਖਿਆ ਅਤੇ ਗਾਇਆ| ਫਿਰ ਚਾਹੇ ਉਹ ਨਕਸਲਬਾੜੀ ਲਹਿਰ ਹੋਵੇ ਚਾਹੇ ਖਾਲਿਸਤਾਨੀ ਲਹਿਰ| ਸੰਤ ਰਾਮ ਉਦਾਸੀ ਨਵੰਬਰ 1986 ਨੂੰ, ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਟ ਡਾਕਟਰ ਬਲਕਾਰ ਨਾਲ ਨੰਦੇੜ ਵਿਖੇ ਵਰਲਡ ਪੰਜਾਬੀ ਕਾਨਫਰੰਸ ਅਤੇ ਸਿੱਖ ਸੰਮੇਲਨ ਵਿਚ ਹਿੱਸਾ ਲੈਣ ਗਏ ਪਰ ਕਦੀ ਵਾਪਿਸ ਨਾ ਪਰਤੇ| 6 ਨਵੰਬਰ 1986 ਨੂੰ ਨੰਦੇੜ ਤੋਂ ਵਾਪਿਸ ਪੰਜਾਬ ਪਰਤਦੇ ਸਮੇਂ ਰੇਲ ਗੱਡੀ ਹੋਈ ਉਦਾਸੀ ਦੀ ਮੌਤ ਹਾਲੇ ਵੀ ਇੱਕ ਰਹੱਸ ਬਾਣੀ ਹੋਈ ਹੈ| ਸੰਤ ਰਾਮ ਨੂੰ ਸਿਰਫ ਦਲਿਤ ਅਤੇ ਕਾਮਰੇਡ ਕਵੀ ਆਖਣਾ ਉਸਦੀ ਸੋਚ ਅਤੇ ਫਲਸਫੇ ਦਾ ਨਿਰਾਦਰ ਹੈ| ਉਦਾਸੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਫਲਸਫੇ ਤੋਂ ਸੇਧ ਲੈਣ ਵਾਲਾ ਪੰਜਾਬ ਦਾ ਦਰਦੀ, ਕ੍ਰਾਂਤੀਕਾਰੀ ਯੋਧਾ ਕਵੀ ਹੈ| ਜੋ ਇੱਕ ਲੋਕ ਗੀਤ ਵਾਂਙ ਹਮੇਸ਼ ਪੰਜਾਬ ਦੀ ਫਿਜ਼ਾ ਵਿਚ ਟਹਿਕਦਾ ਰਹੇਗਾ|
TFS The Folk Studio is a platform for young aspiring and talented artists of any genre. Here we produce, introduce and launch new singers, artists, and actors. TFS The Folk Studio is a venture of Film Farmer Studios LLP. Film Farmer Studios LLP is a registered film production company, based in Mohali Punjab. below are our contact details;
Contact Details:
Mobile:- +919417888165
email:- [email protected]
*Website:- https://www.filmfarmerstudios.com/
Our Social Media Links:
facebook page: / tfspanjab
instagram: / thefolkstudio1
soundcloud: / user-350034340-962425205
Youtube: / tfsthefolkstudio
Linkdin: / tfs-the-886522190
Pintrest: / tfsthefolkstudio
3
Повторяем попытку...
Доступные форматы для скачивания:
Скачать видео
-
Информация по загрузке: