ਸਾਉਣ ਦੀ ਇੱਕ ਸਵੇਰ / ਤੇਜਾ ਸਿੰਘ ਤਿਲਕ ਦਾਨਗੜ੍ਹ
Автор: Barnala To Vancouver
Загружено: 2026-02-08
Просмотров: 85
Описание:
ਸੌਣ ਦੀ ਇੱਕ ਸਵੇਰ
ਸੌਣ ਦਾ ਮਹੀਨਾ ਸੀ, ਸਵੇਰ ਦਾ ਵੇਲਾ ਸੀ। ਕਦੇ ਕਦੇ ਪੌਣ ਦਾ ਬੁੱਲ੍ਹਾ ਰੁਮਕਦਾ ਸੀ। ਮੀਂਹ ਹੋਰ ਪਾਸੇ ਹੜ੍ਹ ਲਈ ਜਾਂਦਾ ਸੀ, ਬੰਨ੍ਹ ਤੋੜ ਰਿਹਾ ਸੀ ਪਰ ਸਾਡੇ ਤੇ ਇੰਦਰ ਦੇਵਤਾ ਪਤਾ ਨਹੀਂ ਕਿਉਂ ਕਰੋਪ ਹੀ ਚੱਲ ਰਿਹਾ ਸੀ। ਅੰਤਾਂ ਦੀ ਗਰਮੀ ਸੀ, ਪਸੀਨਾ ਆ ਰਿਹਾ ਸੀ। ਇਸ਼ਨਾਨ ਕਰਨ ਤੋਂ ਪਹਿਲਾਂ ਮੈਂ ਘਰ ਦੀ ਛੱਤ ਤੇ ਚੱਕਰ ਲਗਾ ਰਿਹਾ ਸੀ। ਚੁਫੇਰੇ ਦੇ ਸੁੰਦਰ ਸ਼ਾਂਤ ਵਾਤਾਵਰਣ ਵਿੱਚ ਪੰਛੀ ਚਹਿਚਹਾ ਰਹੇ ਸਨ। ਇੱਕ ਪਾਸੇ ਝੋਨੇ ਦੇ ਹਰੇ ਭਰੇ ਖੇਤਾਂ ਵਿੱਚ ਲਾਇਆ ਪਾਣੀ ਲਿਸ਼ਕਾਂ ਮਾਰ ਰਿਹਾ ਸੀ।
ਸੂਰਜ ਦੇਵਤੇ ਨੇ ਕਿਰਨਾਂ ਤੇਜ਼ੀ ਨਾਲ ਧਰਤੀ ਵੱਲ ਸੇਧਣੀਆਂ ਸ਼ੁਰੂ ਕਰ ਦਿੱਤੀਆਂ ਸਨ। ਪੰਛੀਆਂ ਦੀ ਰੰਗ ਬਰੰਗੀ ਦੁਨੀਆਂ ਵਿੱਚੋਂ ਵਿਭਿੰਨ ਆਵਾਜ਼ਾਂ ਆ ਰਹੀਆਂ ਸਨ। ਕੋਇਲ ਖਾਲੀ ਪਲਾਟ ਵਿੱਚ ਉੱਗੇ ਨਦੀਨਾਂ ਵਿੱਚ ਕੁਝ ਖਾਣ ਲਈ ਲੱਭਦੀ ਫਿਰਦੀ ਸੀ। ਤਿੱਤਰ ਵੀ ਚੁੱਪ ਚਾਪ ਕੁਝ ਢੂੰਡ ਰਹੇ ਸੀ। ਕਬੂਤਰਾਂ ਦੇ ਜੋੜੇ ਝੁੰਮਰ ਪਾਉਂਦੇ ਫਿਰਦੇ ਸੀ। ਘੁੱਗੀਆਂ ਆਪਣੇ ਅਸ਼ੋਕ ਦੇ ਰੁੱਖਾਂ ਦੇ ਆਲ੍ਹਣਿਆਂ ਵਿੱਚ ਆ-ਜਾ ਰਹੀਆਂ ਸਨ। ਏਵੇਂ ਹੀ ਗੁਟਾਰਾਂ ਆਪਣੇ ਭੋਜਨ ਦੀ ਭਾਲ ਕਰਦੀਆਂ ਫਿਰ ਰਹੀਆਂ ਸਨ।
ਦੋ ਤੋਤੇ ਵੀ ਕੁਝ ਖਾਣ ਪੀਣ ਦੇ ਆਹਰ ਵਿੱਚ ਸਨ। ਗੁਟਾਰਾਂ ਨਾਲ ਨਾਲ ਚੁੰਝਾਂ ਮਾਰ ਰਹੀਆਂ ਸਨ ਤੇ ਨਾਲੋ ਨਾਲ ਕੁਝ ਖਾਣ ਵਿੱਚ ਮਸਤ ਸਨ। ਬੁਲਬੁਲਾਂ ਮਿੱਠੀ ਆਵਾਜ਼ ਤੇ ਸੁੰਦਰ ਸਰੂਪ ਵਿੱਚ ਹਵਾ ਵਿੱਚ ਚੱਕਰ ਕੱਟਣ ਲੱਗੀਆਂ ਹੋਈਆਂ ਸਨ। ਟਟੀਰੀ ਘਾਤ ਲਾਈ ਕੁੱਤੇ ਨੂੰ ਦੂਰੋਂ ਦੇਖ ਕੇ ਆਪਣੇ ਸਾਥੀਆਂ ਨੂੰ ਬੁਲਾਉਣ ਲੱਗ ਗਈ ਸੀ। ਸ਼ਾਇਦ ਕਿਧਰੋਂ ਕਾਟੋ ਦਿਖਾਈ ਦੇ ਗਈ ਸੀ। ਬਗਲੇ ਭਗਤ ਝੋਨੇ ਵਿੱਚੋਂ ਛਾਲਾਂ ਮਾਰਦੀਆਂ ਡੱਡਾਂ ਨੂੰ ਪਕੜੀ ਜਾਂਦੇ ਸਨ।
ਤੋਤਿਆਂ ਦਾ ਜੋੜਾ ਬਿਜਲੀ ਦੀ ਤਾਰ ਤੇ ਬੈਠਾ ਬੋਲੀ ਜਾ ਰਿਹਾ ਸੀ। ਚਿੜੀਆਂ ਜੋ ਪਿੰਡ ਹੁੰਦੀਆਂ ਸਨ, ਉਹ ਤਾਂ ਕੋਈ ਟਾਂਵੀਂ ਹੀ ਦਿਖਾਈ ਦਿੰਦੀ ਸੀ। ਹੋਰ ਰੰਗ ਬਰੰਗੀਆਂ ਲਾਲ, ਨੀਲੀਆਂ, ਕਾਲੀਆਂ, ਹਰੀਆਂ, ਚਿੱਤਰ-ਮਿੱਤਰੀਆਂ, ਨਿੱਕੀਆਂ ਬੜੀ ਫੁਰਤੀ ਨਾਲ ਚੀਂ-ਚੀਂ ਕਰਦੀਆਂ ਗੇੜੇ ਕੱਢ ਰਹੀਆਂ ਸਨ। ਨਿੱਕੀਆਂ ਰੰਗਦਾਰ ਖੰਭਾਂ ਵਾਲੀਆਂ ਤਿਤਲੀਆਂ ਫੁੱਲ ਪਸੰਦ ਕਰਕੇ ਖੁਸ਼ਬੂ ਲੈ ਰਹੀਆਂ ਸਨ। ਬੇਲਾਂ ਅਤੇ ਗੁਲਹਿਰੇ ਦੇ ਫੁੱਲਾਂ ਤੇ ਉੱਡਣ ਵਾਲਾ ਭੂੰਡ ਜਿਉਂ ਬੈਠਦਾ ਸੀ ਟੀਕਾ ਲਾ ਕੇ ਖੂਨ ਕੱਢਣ ਵਾਲੀ ਸਰਿੰਜ ਵਾਂਗ ਫੁੱਲਾਂ ਦਾ ਰਸ ਚੂਸ ਰਿਹਾ ਸੀ ਤੇ ਖਾ ਰਿਹਾ ਸੀ।
ਫੁੱਲ ਵਿਚਾਰੇ ਚੁੱਪ ਚਾਪ ਤਰਸ ਦੇ ਪਾਤਰ ਬਣੇ ਲੱਗੇ ਸਨ। ਇਹ ਪ੍ਰਭੂ ਦੀ ਬਨਸਪਤੀ ਦਾ ਖੇਲ ਵੀ ਅਦਭੁਤ ਹੈ। ਜੋ ਲੋੜੀਂਦੀ ਹੈ, ਬੀਜੀ ਜਾਂਦੀ ਹੈ, ਉਹਨੂੰ ਸੌ ਮਾਰਾਂ ਪੈਂਦੀਆਂ ਨੇ, ਮਸਾਂ ਅੱਧਕ ਸਿਰੇ ਚੜ੍ਹਦਾ ਹੈ। ਜਿਨ੍ਹਾਂ ਨੂੰ ਬਾਰ ਬਾਰ ਕੱਟ ਕੇ ਜੜ੍ਹੋਂ ਪੁੱਟ ਕੇ ਸਪਰੇਅ ਕਰਕੇ ਖਤਮ ਕਰਨ ਦੇ ਯਤਨ ਕੀਤੇ ਜਾਂਦੇ ਹਨ, ਉਹ ਚਾਰ ਕਣੀਆਂ ਪੈਣ ਨਾਲ ਦਿਨਾਂ ਵਿੱਚ ਹੀ ਉਵੇਂ ਸੁਰਜੀਤ ਹੋ ਜਾਂਦੇ ਹਨ। ਇਹ ਦ੍ਰਿਸ਼ ਦੇਖ ਕੇ ਹੀ ਕੁਲਵੰਤ ਸਿੰਘ ਵਿਰਕ ਦੀ ਖੱਬਲ ਕਹਾਣੀ ਯਾਦ ਆ ਜਾਂਦੀ ਹੈ।
ਘਾਹ ਤਾਂ ਹੈ ਹੀ ਪਰ ਕਾਂਗਰਸ ਘਾਹ, ਭੱਖੜਾ, ਕੰਡਿਆਈ, ਅੱਕ ਤੇ ਰਿੰਡ ਤਾਂ ਵਧੇਰੇ ਹੀ ਫਲਦੇ ਫੁੱਲਦੇ ਹਨ। ਉਂਝ ਤਾਂ ਬੇਰੀ ਵੀ ਖੁਸ਼ੀ ਚ ਬੇਲਾਂ ਤੇ ਚਿੜੀ ਜਨੌਰਾਂ ਨੂੰ ਝੂਟੇ ਦਿੰਦੀ ਹੈ। ਨਿੰਮ ਦੀਆਂ ਕਈ ਕਿਸਮਾਂ ਆ ਗਈਆਂ ਹਨ ਡੇਕ, ਨਿੰਮੀ, ਬਕਾਇਣ ਵਗੈਰਾ ਵਗੈਰਾ। ਐਤਕੀਂ ਇਨ੍ਹਾਂ ਤੇ ਵੀ ਕਿਸੇ ਬਿਮਾਰੀ ਨੇ ਹਮਲਾ ਕਰ ਦਿੱਤਾ ਹੈ, ਜਿਵੇਂ ਅੱਗੇ ਕੇਰਾਂ ਕਿੱਕਰ, ਇੱਕ ਪਾਸੇ ਸੁੱਕਣ ਲੱਗੇ ਸਾਰੇ ਸੁੱਕ ਰਹੇ ਸਨ। ਟਾਹਲੀ, ਕਿੱਕਰ, ਤੂਤ ਇਹ ਤਾਂ ਪਹਿਲਾਂ ਹੀ ਸੁੱਕ ਗਏ ਸਨ। ਬੋਗਨਵਿਲੀਆ ਦੀਆਂ ਬੇਲਾਂ ਰੰਗ ਬਰੰਗੇ ਫੁੱਲਾਂ ਦੀ ਛਹਿਬਰ ਲਾ ਰਹੀਆਂ ਹਨ।
ਕੱਦੂ, ਤੋਰੀਆਂ, ਚੌਲੇ ਖੂਬ ਨਜ਼ਾਰੇ ਦੇ ਰਹੇ ਹਨ। ਬੈਂਗਣ ਘੱਟ ਹਨ। ਮਿਰਚਾਂ ਨੂੰ ਠੂਠੀ ਪੈ ਗਈ ਹੈ, ਸੁੱਕ ਰਹੀਆਂ ਹਨ। ਅਮਰੂਦ ਕੱਚੇ ਹਰੇ ਵੀ ਤੋਤੇ ਟੁੱਕ ਟੁੱਕ ਗਲੀ ਵਿੱਚ ਸੁੱਟਦੇ ਰਹਿੰਦੇ ਹਨ। ਅਮਰ ਵੇਲ ਤੇ ਗਿਲੋਅ ਧੱਕੇ ਨਾਲ ਹੀ ਕੰਡਿਆਲੀਆਂ ਝਾੜੀਆਂ ਤੇ ਰੌਣਕ ਲਾਉਣ ਲੱਗ ਜਾਂਦੀਆਂ ਹਨ। ਗੁਰਬਾਣੀ ਦੇ ਫੁਰਮਾਨ ਮੱਲੋ ਮੱਲੀ ਇਨ੍ਹਾਂ ਕੁਦਰਤੀ ਨਜ਼ਾਰਿਆਂ ਤੇ ਝਾਤ ਪਾਉਂਦੇ ਚੇਤੇ ਆਉਂਦੇ ਹਨ:
ਬਲਿਹਾਰੀ ਕੁਦਰਤਿ ਵਸਿਆ ॥ ਤੇਰਾ ਅੰਤੁ ਨ ਜਾਈ ਲਖਿਆ ॥
ਵੀਡੀਓ ਦਾ ਸਾਰ: ਸੌਣ ਦੀ ਇੱਕ ਸਵੇਰ
ਇਸ ਵੀਡੀਓ ਵਿੱਚ ਲੇਖਕ ਨੇ ਸੌਣ ਦੇ ਮਹੀਨੇ ਦੀ ਇੱਕ ਸੁਹਾਵਣੀ ਅਤੇ ਗਰਮੀ ਭਰੀ ਸਵੇਰ ਦਾ ਬਹੁਤ ਹੀ ਸੁੰਦਰ ਵਰਣਨ ਕੀਤਾ ਹੈ। ਵੀਡੀਓ ਦੇ ਮੁੱਖ ਨੁਕਤੇ ਇਸ ਪ੍ਰਕਾਰ ਹਨ:
ਕੁਦਰਤੀ ਨਜ਼ਾਰਾ: ਲੇਖਕ ਆਪਣੀ ਛੱਤ ਤੋਂ ਆਲੇ-ਦੁਆਲੇ ਦੇ ਵਾਤਾਵਰਣ ਨੂੰ ਦੇਖਦਾ ਹੈ, ਜਿੱਥੇ ਝੋਨੇ ਦੇ ਖੇਤਾਂ ਵਿੱਚ ਪਾਣੀ ਲਿਸ਼ਕ ਰਿਹਾ ਹੈ ਅਤੇ ਸੂਰਜ ਦੀਆਂ ਕਿਰਨਾਂ ਧਰਤੀ ਨੂੰ ਨਿੱਘ ਦੇ ਰਹੀਆਂ ਹਨ।
ਪੰਛੀਆਂ ਦੀ ਦੁਨੀਆ: ਵੀਡੀਓ ਵਿੱਚ ਵੱਖ-ਵੱਖ ਪੰਛੀਆਂ ਜਿਵੇਂ ਕੋਇਲ, ਤਿੱਤਰ, ਕਬੂਤਰ, ਘੁੱਗੀਆਂ, ਗੁਟਾਰਾਂ, ਤੋਤੇ ਅਤੇ ਬੁਲਬੁਲਾਂ ਦੀਆਂ ਗਤੀਵਿਧੀਆਂ ਦਾ ਜ਼ਿਕਰ ਹੈ। ਉਹ ਆਪਣੇ ਭੋਜਨ ਦੀ ਭਾਲ ਵਿੱਚ ਮਸਤ ਹਨ ਅਤੇ ਵਾਤਾਵਰਣ ਨੂੰ ਜੀਵੰਤ ਬਣਾ ਰਹੇ ਹਨ।
ਬਨਸਪਤੀ ਦੀ ਵਿਲੱਖਣਤਾ: ਲੇਖਕ ਦੱਸਦਾ ਹੈ ਕਿ ਕਿਵੇਂ ਮਨੁੱਖ ਦੁਆਰਾ ਬੀਜੀਆਂ ਫਸਲਾਂ ਨੂੰ ਪਾਲਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ, ਜਦਕਿ ਕੁਦਰਤੀ ਤੌਰ 'ਤੇ ਉੱਗਣ ਵਾਲੇ ਨਦੀਨ (ਜਿਵੇਂ ਖੱਬਲ, ਅੱਕ, ਅਤੇ ਰਿੰਡ) ਮੀਂਹ ਦੀਆਂ ਕੁਝ ਕਣੀਆਂ ਨਾਲ ਹੀ ਆਪਣੇ ਆਪ ਜੀ ਉੱਠਦੇ ਹਨ।
ਰੁੱਖਾਂ ਦੀ ਹਾਲਤ: ਜਿੱਥੇ ਬੋਗਨਵਿਲੀਆ ਅਤੇ ਸਬਜ਼ੀਆਂ (ਕੱਦੂ, ਤੋਰੀਆਂ) ਫਲ-ਫੁੱਲ ਰਹੀਆਂ ਹਨ, ਉੱਥੇ ਹੀ ਕੁਝ ਰੁੱਖ ਜਿਵੇਂ ਟਾਹਲੀ, ਕਿੱਕਰ ਅਤੇ ਨਿੰਮ ਬਿਮਾਰੀਆਂ ਕਾਰਨ ਸੁੱਕ ਰਹੇ ਹਨ।
ਅਧਿਆਤਮਿਕ ਸੰਦੇਸ਼: ਅੰਤ ਵਿੱਚ, ਲੇਖਕ ਕੁਦਰਤ ਦੇ ਇਸ ਅਦਭੁਤ ਖੇਡ ਨੂੰ ਦੇਖ ਕੇ ਗੁਰਬਾਣੀ ਦੀ ਤੁਕ "ਬਲਿਹਾਰੀ ਕੁਦਰਤਿ ਵਸਿਆ" ਰਾਹੀਂ ਪ੍ਰਮਾਤਮਾ ਦੀ ਵਡਿਆਈ ਕਰਦਾ ਹੈ।
Повторяем попытку...
Доступные форматы для скачивания:
Скачать видео
-
Информация по загрузке: