1930 'ਚ 20 ਹਜ਼ਾਰ ਮੀਲ ਸਾਇਕਲ ਚਲਾਓਣ ਵਾਲਾ ਸਿੱਖ ਧੰਨਾ ਸਿੰਘ । ਗੁਰ ਘਰਾਂ ਦੀਆਂ ਸੌ ਸਾਲ ਪੁਰਾਣੀਆਂ ਤਸਵੀਰਾਂ।
Автор: Ghudda Singh
Загружено: 2021-07-25
Просмотров: 14199
Описание:
#100yearsold #DhannaSingh #Amardeepsinghgill #Ghudda
Dhanna Singh patialvi
Dhanna Singh Cyclist
Dhanna Singh Traveller
Dhanna Singh khalsa
Voice over- Amardeep Singh Gill
Written by- Ghudda Singh
ਕਬੀਲਦਾਰੀ ਦੇ ਗਧੀ ਗੇੜ ‘ਚ ਉਲਝਿਆ ਬੰਦਾ ਟੱਬਰ ਦਾ ਨੂਣ ਤੇਲ ਪੂਰਾ ਕਰਦਾ ਕਰਦਾ ਈ ਲੱਕੜਾਂ ‘ਚ ਚਲਾ ਜਾਂਦਾ। ਇਸ ਮਿਆਰ ਤੋਂ ਉੱਚੇ ਉੱਠੇ ਬੰਦੇ ਇਤਿਹਾਸ ਸਿਰਜਦੇ ਨੇ।
ਭਾਈ ਧੰਨਾ ਸਿੰਘ ਚਹਿਲ ਮਹਾਰਾਜੇ ਪਟਿਆਲ਼ੇ ਦਾ ਡਰਾਇਵਰ ਸੀ।
ਅੰਮ੍ਰਿਤ ਛਕਿਆ ਤੇ ਸਿੰਘ ਸਜਿਆ।
ਨੌਕਰੀ ਤੋਂ ਅਸਤੀਫ਼ਾ ਦੇਕੇ ਸਾਈਕਲ ਤੇ ਗੁਰਧਾਮਾਂ ਦੇ ਦਰਸ਼ਨ ਕਰਨ ਨਿੱਕਲਿਆ। 1930 ਤੋਂ ਲੈਕੇ 1935 ਤੱਕ ਪੰਜ ਸਾਲ ਸਾਈਕਲ ਤੇ ਯਾਤਰਾ ਕੀਤੀ।
ਨਕਸ਼ੇ ਦਾ ਧਿਆਨ ਧਰੋ, ਕਸ਼ਮੀਰ ਤੋਂ ਨੰਦੇੜ ਤੱਕ। ਓਧਰ ਪਟਨਾ, ਚਿਟਾਗਾਂਗ, ਅਸਾਮ ਤੋਂ ਲਾਕੇ ਪਿਸ਼ੌਰ, ਜਮਰੌਦ ਤੱਕ ਪੈਡਲ ਮਾਰਿਆ।
25 ਸਾਲ ਦੀ ਉਮਰ ‘ਚ ਬੋਝੇ ਪੱਚੀ ਰੁਪੈ ਪਾਕੇ ਸਫਰ ਸ਼ੁਰੂ ਕੀਤਾ ਸੀ। ਪੂਰਨ ਗੁਰਸਿੱਖ ਭਾਈ ਸਾਬ੍ਹ ਦੇ ਸੈਕਲ ਦੇ ਹੈਂਡਲ ਨਾਲ ਖੜ੍ਹੇ ਦਾਅ ਸਾਢੇ ਤਿੰਨ ਫੁੱਟੀ ਕਿਰਪਾਨ ਬੰਨ੍ਹੀ ਹੁੰਦੀ ਸੀ।
ਓਦੋਂ ਕਈ ਰਿਆਸਤਾਂ ਵਿੱਚ ਕਿਰਪਾਨ ਲਈ ਲਸੰਸ ਚਾਹੀਦਾ ਸੀ।
ਧੰਨਾ ਸਿੰਘ ਨੇ ਲੰਮਾ ਸਮਾਂ ਸੈਕਲ ਚਲਾਕੇ 1600 ਗੁਰਧਾਮਾਂ ਦੇ ਦਰਸ਼ਨ ਕੀਤੇ।
ਜੰਗਲਾਂ, ਰੋਹੀਆਂ, ਉਜਾੜਾਂ , ਪਹਾੜਾਂ ਵਿੱਚਦੀ ਕੱਲਿਆਂ ਸਫਰ ਕਰਨਾ ਕਿਸੇ ਦਿਲ ਗੁਰਦੇ ਆਲੇ ਬੰਦੇ ਦਾ ਹੀ ਕੰਮ ਸੀ।
ਕਦੇ ਬਿਮਾਰ ਹੋ ਜਾਣਾ ਤਾਂ ਰੁਕਣਾ ਪੈਂਦਾ ਸੀ। ਕਦੇ ਕਿਸੇ ਸਰਾਂ ‘ਚ ਰੁਕਣਾ, ਕਦੇ ਪੁਲਸ ਥਾਣੇ ਤੇ ਕਦੇ ਲੱਤ ਨਾਲ ਸਾਈਕਲ ਬੰਨ੍ਹਕੇ ਰੇਲਵੇ ਸ਼ਟੇਸ਼ਨ ਦੇ ਬੈਂਚ ਤੇ ਸੌਂ ਜਾਣਾ।
ਬਸਮਤ ਨੰਦੇੜ ਕੋਲ ਲੋਕਾਂ ਨੇ ਸੈਕਲ ਖੋਹਣ ਖਾਤਰ ਘੇਰਾ ਪਾਇਆ, ਇੱਟ ਡਲਾ ਚਲਾਇਆ ਪਰ ਬਚ ਗਏ। ਨਦੀ ਨਾਲਿਆਂ ‘ਚ ਕਈ ਵੇਰ ਰੁੜ੍ਹਦੇ ਰੁੜ੍ਹਦੇ ਬਚੇ।
ਧੰਨਾ ਸਿੰਘ ਦੇ ਮਿੱਤਰ ਕਰਮ ਸਿੰਘ ਨੇ ਕੈਮਰਾ ਖ੍ਰੀਦ ਕੇ ਦਿੱਤਾ। ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ। ਇਹ ਧੰਨਾ ਸਿੰਘ ਦੀਆਂ ਖਿੱਚੀਆਂ ਹੋਈਆਂ ਨੇ। ਕੁਝ ਸਫਰ ਧੰਨਾ ਸਿੰਘ ਨੇ ਪੈਦਲ ਵੀ ਕੀਤਾ।
ਵੱਡੀ ਤੇ ਖ਼ਾਸ ਗੱਲ ਇਹ ਕਿ ਧੰਨਾ ਸਿੰਘ ਨੇ ਰੋਜ਼ਾਨਾ ਡਾਇਰੀ ਲਿਖੀ ਤੇ ਸਾਰੇ ਗੁਰਧਾਮਾਂ ਦੀਆਂ ਤਸਵੀਰਾਂ ਖਿੱਚੀਆਂ।
ਡੇਢ ਰੁਪਏ ਦੀ ਸੈਕਲ ਦੀ ਟਿਊਬ ਤੇ ਡੇਢ ਰੁਪਏ ਦੀ ਕੈਮਰੇ ਦੀ ਰੀਲ ਆਓਂਦੀ ਸੀ।
ਓਦੋਂ ਬਹੁਤੇ ਗੁਰਧਾਮਾਂ ਤੇ ਮਹੰਤਾਂ ਦਾ ਕਬਜ਼ਾ ਹੁੰਦਾ ਸੀ ਤੇ ਹਾਲਾਤ ਬਹੁਤ ਮਾੜੇ ਸੀ।
ਧੰਨਾ ਸਿੰਘ ਸਿਰਫ ਪੰਧ ਨਹੀਂ ਨਬੇੜਦਾ ਸੀ, ਜਿੱਥੇ ਵੀ ਗਏ, ਓਥੋਂ ਦੇ ਬਜ਼ੁਰਗਾਂ ਤੋਂ ਜ਼ੁਬਾਨੀ ਇਤਿਹਾਸ ਸੁਣ ਕੇ ਕਲਮਬੱਧ ਕਰਦਾ। ਓਸ ਗੁਰੂ ਘਰ ‘ਚ ਸੁਸ਼ੋਬਿਤ ਗੁਰੂ ਗ੍ਰੰਥ ਸਾਹਬ ਦੀ ਛਪਾਈ, ਬਣਤਰ , ਹਾਲਾਤ ਬਾਰੇ ਜਾਣਕਾਰੀ ਡਾਇਰੀ ‘ਚ ਲਿਖਦਾ ਸੀ।
ਸਫਰ ਦੇ ਚੱਲਦਿਆਂ ਜਦੋਂ ਸਰੀਰ ਢਿੱਲਾ ਮੱਠਾ ਹੋ ਜਾਂਦਾ ਤਾਂ ਧੰਨਾ ਸਿੰਘ ਪਟਿਆਲ਼ੇ ਆਪਣੇ ਮਿੱਤਰ ਗੁਰਬਖਸ ਸਿੰਘ ਕੋਲ ਆ ਜਾਂਦੇ। ਯਾਤਰਾ ਦੀਆਂ ਡਾਇਰੀਆਂ ਵੀ ਏਥੇ ਸੰਭਾਲ ਜਾਂਦੇ ਸਨ।
ਗੁਰਬਖਸ਼ ਸਿੰਘ ਦੀ ਪਤਨੀ ਬੀਬੀ ਮੇਲ ਕੌਰ ਤੇ ਭੈਣ ਕਰਤਾਰ ਕੌਰ ਨੇ ਧੰਨਾ ਸਿੰਘ ਦੀ ਬੇਅੰਤ ਸੇਵਾ ਕੀਤੇ।
ਕਸ਼ਮੀਰ ਯਾਤਰਾ ਦੌਰਾਨ 30 ਸਾਲ ਦੀ ਉਮਰ ‘ਚ ਅਚਾਨਕ ਕਿਸੇ ਮਿੱਤਰ ਦੀ ਬੰਦੂਕ ‘ਚੋਂ ਚੱਲੀ ਗੋਲੀ ਨਾਲ ਇਹ ਮਹਾਨ ਸਿੱਖ ਚੱਲ ਵਸਿਆ।
ਗੁਰਮੁਖਿ ਜਨਮ ਸਵਾਰ ਦਰਗਾਹ ਨੂੰ ਤੁਰ ਗਿਆ। ਓਥੇ ਹੀ ਸੰਗਤ ਨੇ ਧੰਨਾ ਸਿੰਘ ਦਾ ਸਸਕਾਰ ਕੀਤਾ।
ਧੰਨਾ ਸਿੰਘ ਦਾ ਵਿਚਾਰ ਸੀ ਕਿ ਪਾਸਪੋਰਟ ਬਣਵਾਕੇ ਚੀਨ, ਤਿੱਬਤ, ਇਰਾਨ, ਸਾਊਦੀ ਵਰਗੇ ਦੇਸ਼ਾਂ ‘ਚ ਜਾਕੇ ਗੁਰਧਾਮਾਂ ਦੀ ਖੋਜ ਕਰਾਂਗਾ, ਮਾਲਕ ਨੂੰ ਕੁਝ ਹੋਰ ਮਨਜ਼ੂਰ ਸੀ। ਤੋ ਤੁਧੁ ਭਾਵੈ ਨਾਨਕਾ, ਸਾਈ ਭਲੀ ਕਾਰ।
ਇਹ ਤਸਵੀਰਾਂ ਓਸ ਸਮੇਂ ਦੀਆਂ ਨੇ। ਨਨਕਾਣਾ ਸਾਹਿਬ, ਬਾਲ ਲੀਲ੍ਹਾ ਸਾਹਿਬ, ਗੁਰਦਾਸ ਨੰਗਲ।
ਜਿਹੜਾ ਕੰਮ ਧੰਨਾ ਸਿੰਘ ਹੋਣਾਂ ਨੇ ਕੀਤਾ ਇਹ ਕੰਮ ਪੀ ਐੱਚ ਡੀ ਜਾਂ ਕਿਸੇ ਡਾਕਟਰੇਟ ਡਿਗਰੀ ਆਲਿਆਂ ਤੋਂ ਕਿਤੇ ਵੱਡਾ।
ਚੇਤਨ ਸਿੰਘ ਹੋਣਾਂ ਨੇ ਸਾਰੀਆਂ ਡਾਇਰੀਆਂ ਤੇ ਚੰਗੀ ਮਿਹਨਤ ਕਰਕੇ ਧੰਨਾ ਸਿੰਘ ਦੀਆਂ ਡਾਇਰੀਆਂ ਦੀ ਇਹ ਕਿਤਾਬ ਛਪਵਾਈ। ਗੁਰ ਤੀਰਥ ਸਾਈਕਲ ਯਾਤਰਾ।
ਧੰਨ ਹੁੰਦੇ ਹਨ ਧੰਨਾ ਸਿੰਘ ਵਰਗੇ ਸਿੱਖ ।.....ਘੁੱਦਾ
Great Cyclist Bhai Dhanna Singh Patialvi
#DhanaSingh
#dhannasinghpatialvi
#Dhannasinghcyclist
#dhannasinghkhalsa
#Dhannasinghtraveller
#Dhannasinghhistorian
#history
#sikhhistory
#oldgurudwaras
#oldphotography
#hazoorsahib
#patnasahib
#chitagong
#assam
#pakistan
#himachal
#anandpursahib
#Sriamritsarsahib
#goldentemple
#Harmandirsahib
#nankanasahib
#panjasahib
#gurunanakdevji
#gurugobindsahibji
#hoshiarpur
#anandpursahib
#kiratpursahib
#reethasahib
#nanakmatasahib
#sikhism
#sikhhistory
#punjab
#india
#jamraudfort
#jamraud
#hasnabdal
#nihangsingh
Повторяем попытку...
Доступные форматы для скачивания:
Скачать видео
-
Информация по загрузке: