Shaam Da Rang | Manpreet Singh | Karanjeet Komal | Jeevay Punjab
Автор: Jeevay Punjab
Загружено: 2018-12-12
Просмотров: 487385
Описание:
A Concept by Kumar Saurabh 🌻🍂
Song : Sham Da Rang
Singer : Manpreet singh
Lyrics : Karanjeet Komal
Tabla : vjustam
Dholak : Munish
Flute : Mohit
Harmonium : Ajay Mureed
Video: Gurpal films & Noorjit Singh
#jeevaypunjab #manpreet #shaamdarang
Next show at Tagore Theatre, Chandigarh
Tickets availible at: https://insider.in/jeevay-punjab-jan6...
_____________________________________
ਸ਼ਾਮ ਦਾ ਇਹ ਰੰਗ
ਮੈਨੂੰ ਰੰਗਣੇ ਨੂੰ ਫਿਰਦਾ ਏ
ਡੰਗਣੇ ਨੂੰ ਫਿਰੇ ਤੇਰੀ ਯਾਦ ਵੇ
ਖ਼ਿਅਾਲ ਦਿਆਂ ਧਾਗਿਆਂ 'ਚ
ਹੋਰ ਗੂੜ੍ਹੀ ਹੋ ਗਈ
ਤੇਰੇ ਹਾਸਿਆਂ ਲਈ ਕੀਤੀ ਫਰਿਆਦ ਵੇ
ਮੱਥੇ 'ਚੋਂ ਤਿਊੜੀਆਂ
ਗਟਾਰ ਬਣ ਉੱਡ ਗਈਆਂ
ਗੱਲਾਂ ਵਿਚ ਘੁੱਲ਼ਿਆ ਸਰੂਰ ਵੇ
ਅੈਵੇਂ ਤਾਂ ਨਹੀਂ ਲੋਰ ਵਿਚ
ਚੰਨ ਤਾਰੇ ਚੜ੍ਹੇ ਅੱਜ
ਤੂੰ ਵੀ ਯਾਦ ਕੀਤਾ ਹੋਊ ਜਰੂਰ ਵੇ
ਉਂਝ ਕਿਥੇ ਮੇਚ ਤੇਰੇ
ਆਉਣੇ ਸਾਡੇ ਲਾਡ ਚੰਨਾਂ
ਲਾਡਲਾ ਤੂੰ ਧਰਤੀ ਦੀ ਤੋਰ ਦਾ
ਬੜਾ ਹੀ ਅਜੀਬ
ਸਾਨੂੰ ਜਾਪਦੈ ਜਹਾਨ
ਜਦੋਂ ਜ਼ਿਕਰ ਕਰੇਂ ਤੂੰ ਕਿਸੇ ਹੋਰ ਦਾ
ਇੰਝ ਤੇਰੇ ਬੋਲਾਂ ਵਿਚ
ਘੁਲ਼ੀ ਏ ਖੁਮਾਰੀ
ਜਿਵੇਂ ਮੀਹਾਂ ਵਿਚ ਮੋਰ ਦੀ ਅਵਾਜ਼ ਵੇ
ਧਰਤੀ ਨੇ ਅੰਬਰ ਤੋਂ
ਪੁੱਛਿਆ ਸਵਾਲ, ਦੱਸ
ਕਣੀਆਂ ਤੋਂ ਸੋਹਣਾ ਕਿਹੜਾ ਸਾਜ਼ ਵੇ...?
ਕੋਸੀ-ਕੋਸੀ ਧੁੱਪ ਜਿਹੇ
ਹੱਥ ਤੇਰੇ ਚੁੰਮ ਲਵਾਂ
ਬੱਦਲਾਂ ਦੇ ਫੰਬਿਆਂ ਜਿਹੇ ਪੈਰ ਨੀਂ
ਵਾਲਾਂ ਵਿੱਚ ਗੁੰਦਾਂ
ਤੇਰੇ ਸ਼ਾਮ ਤੇ ਸਵੇਰ
ਕੱਟਾਂ ਕੋਲ ਬਹਿ ਕੇ ਸਿਖਰ ਦੁਪਹਿਰ ਨੀਂ
ਚੁੰਨੀਆਂ ਨੂੰ ਚਾਨਣੀ ਦੀ
ਲਾ ਦਿਆਂ ਕਿਨਾਰੀ
ਰੁੱਗ ਤਾਰਿਆਂ ਦੇ ਕੁੜਤੀ 'ਤੇ ਧਰਦਾਂ
ਤੁਪਕੇ ਤ੍ਰੇਲ ਦੇ
ਜੋ ਚੁਣ ਕੇ ਲਿਆਵਾਂ
ਤੇਰੇ ਹੋਠਾਂ ਨੂੰ ਛੁਹਾ ਕੇ ਮੋਤੀ ਕਰਦਾਂ
ਸੀਨੇ ਵਿਚ ਭਰਿਆ
ਮੁਹੱਬਤਾਂ ਦਾ ਰੰਗ ਜਿਹੜਾ
ਅੱਖੀਆਂ 'ਚੋਂ ਡੁੱਲਣੇ ਨੂੰ ਫਿਰਦਾ
ਪੂਰ ਦੇ ਪਿਆਸ
ਵੇ ਤੂੰ ਪੂਰੀ ਕਰ ਆਸ
ਵੇਖ ਮੁੱਠੀਆਂ 'ਚੋਂ ਰੇਤਾ ਜਾਵੇ ਕਿਰਦਾ
@...ਕਰਨਜੀਤ ਕੋਮਲ🌻✍️
Karanjeet Komal
Повторяем попытку...
Доступные форматы для скачивания:
Скачать видео
-
Информация по загрузке: