ਕਰਨਲ ਬਾਠ ਮਾਮਲੇ ਵਿੱਚ ਕੀ ਹਨ CBI ਦੇ ਖੁਲਾਸੇ....
Автор: Nirpakh Awaaz
Загружено: 2026-01-19
Просмотров: 2811
Описание: ਪੰਜਾਬ ਦਾ ਕਰਨਲ ਬਾਠ ਮਾਮਲਾ ਲੰਮੇ ਸਮੇਂ ਤੋਂ ਸੁਰਖੀਆਂ ਵਿੱਚ ਛਾਇਆ ਹੋਇਆ ਹੈ, ਕੁੱਝ ਨਾ ਕੁੱਝ ਨਵਾਂ ਹੁੰਦਾ ਹੀ ਰਹਿੰਦਾ ਹੈ, ਕਹਾਣੀ ਕਿਸੇ ਤਣ ਪੱਤਣ ਨਹੀਂ ਲੱਗ ਰਹੀ।ਪਰ ਹੁਣ ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਸੰਮਨ ਜਾਰੀ ਕੀਤੇ ਗਏ ਹਨ,16 ਮਾਰਚ ਨੂੰ ਮੁਕਦਮੇ ਦੀ ਸੁਣਵਾਈ ਸ਼ੁਰੂ ਹੋਵੇਗੀ।ਇਸ ਨਾਲ ਹੀ ਚਰਚਾ ਵਿੱਚ ਸੀ ਬੀ ਆਈ ਜਾਂਚ ਵੀ ਆ ਗਈ ਹੈ,ਕੀ ਖੁਲਾਸੇ ਹੋਏ ਹਨ। ਜਾਂਚ ਰਿਪੋਰਟ ਮੁਤਾਬਕ ਚਾਰ ਇੰਸਪੈਕਟਰਾਂ ਅਤੇ ਇੱਕ ਕਾਂਸਟੇਬਲ ਨੂੰ ਤਾਂ ਸੱਦਿਆ ਗਿਆ ਹੈ ਪਰ ਵੱਡੇ ਪੁਲਿਸ ਅਫਸਰਾਂ ਦੇ ਰੋਲ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।ਐਸ ਐਸ ਪੀ ਨਾਨਕ ਸਿੰਘ ਅਤੇ ਡੀ ਆਈ ਜੀ ਮਨਦੀਪ ਸਿੰਘ ਸਿੱਧੂ ਦੀ ਕੀ ਭੂਮਿਕਾ ਰਹੀ ਹੈ ਇਸ ਤੇ ਪੂਰੀ ਤਰ੍ਹਾਂ ਚੁੱਪੀ ਧਾਰੀ ਹੋਈ ਹੈ।ਪਰ ਕਰਨਲ ਬਾਠ ਦੀ ਧਰਮਪਤਨੀ ਦੀ ਭੱਜ ਨੱਠ, ਉਹਨਾਂ ਦੀ ਕੋਸ਼ਿਸ਼ਾਂ ਦਾ ਜ਼ਿਕਰ ਜ਼ਰੂਰ ਕੀਤਾ ਹੈ।ਪਰ ਇਹ ਵੀ ਸੱਚ ਹੈ ਕਿ ਸ੍ਰੀਮਤੀ ਬਾਠ ਨੇ ਤਾਂ ਖੁੱਲ੍ਹ ਕੇ ਨਾਨਕ ਸਿੰਘ ਨੂੰ ਕਸੂਰਵਾਰ ਠਹਿਰਾਇਆ ਹੈ। ਉਹਨਾਂ ਦੇ ਨਿਸ਼ਾਨੇ ਤੇ ਵਾਰ ਵਾਰ ਨਾਨਕ ਸਿੰਘ ਹੀ ਰਿਹਾ ਹੈ।ਇਸ ਨਾਲ ਇਹ ਚਰਚਾਵਾਂ ਵੀ ਛਿੜ ਗਈਆਂ ਹਨ ਕਿ ਕੀ ਸੀ ਬੀ ਆਈ ਵੀ ਕਿਸੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਕੀ ਬਿਨਾਂ ਕਿਸੇ ਵੱਡੇ ਅਫਸਰ ਦੀ ਸ਼ਮੂਲੀਅਤ ਤੋਂ ਬਿਨਾਂ ਇਸ ਤਰ੍ਹਾਂ ਚਾਰਾਂ ਇੰਸਪੈਕਟਰਾਂ ਨੂੰ ਬਚਾਇਆ ਜਾ ਸਕਦਾ ਸੀ।
Повторяем попытку...
Доступные форматы для скачивания:
Скачать видео
-
Информация по загрузке: