Je Na Kahiya'n (New Unreleased Song) || Satinder Sartaaj
Автор: Anshuman Parashar
Загружено: 2022-08-05
Просмотров: 15445
Описание:
Join our telegram channel: https://t.me/satindersartaaj143
Lyrics:
ਜੇ ਨਾ ਕਹੀਆਂ ਨਾ ਸਹੀ, ਕਹੀਆਂ ਨਾ ਗਈਆਂ ਨਾ ਸਹੀ,
ਦਿਲਾਂ ਦੇ ਵਿੱਚ ਪਿਆਰ ਤਾਂ ਹੈ, ਨੈਣਾਂ ਦਾ ਇੱਕਰਾਰ ਤਾਂ ਹੈ,
ਗ਼ਨੀਮਤ ਹੈ ਮੇਲ ਹੋਏ, ਪਰਿੰਦਿਆਂ ਦੇ ਖੇਲ ਹੋਏ,
ਮੋਹਬੱਤ ਨਿਸ਼ਾਨਾ ਬਣੀ, ਜ਼ਮਾਨੇ ਜੋ ਗੁਲੇਲ ਹੋਏ,
ਹੋਈ ਨਾ ਗੱਲ ਬਾਤ ਨਾ ਸਹੀ, ਨਾ ਵਸਲਾਂ ਦੀ ਰਾਤ ਨਾ ਸਹੀ
ਕੇ ਦੂਰ ਤੋਂ ਦੀਦਾਰ ਤਾਂ ਹੈ, ਨੈਣਾਂ ਦਾ ਇੱਕਰਾਰ ਤਾਂ ਹੈ,
ਜੇ ਨਾ ਕਹੀਆਂ ਨਾ ਸਹੀ...
ਕਿਸੇ ਨੂੰ ਕਨਸੋਹ ਨਾਂ ਲਗੇ, ਕੇ ਚੰਦ ਦੀ ਵੀ ਲੋਅ ਨਾ ਲਗੇ,
ਇਹ ਤੇਰੀ ਕਸਤੂਰੀ ਏ, ਕਿਸੇ ਨੂੰ ਖ਼ੁਸ਼ਬੂ ਨਾ ਲਗੇ,
ਕਿਹਾ ਨਾ ਜੇ ਹੁਜ਼ੂਰ ਨਾ ਸਹੀ, ਹੋਏ ਨਾ ਚੂਰ ਚੂਰ ਨਾ ਸਹੀ,
ਇਹ ਛਾਇਆ ਜੋ ਖ਼ੁਮਾਰ ਤਾਂ ਹੈ, ਨੈਣਾਂ ਦਾ ਇੱਕਰਾਰ ਤਾਂ ਹੈ,
ਜੇ ਨਾ ਕਹੀਆਂ ਨਾ ਸਹੀ...
ਇਹ ਨਾਜ਼ੁਕੀ ਨਿਗਾਹਾਂ ਦੀ, ਵਧਾਉਂਦੀ ਤੇਜ਼ੀ ਸਾਹਾਂ ਦੀ,
ਏਸੇ ਨੇ ਜਜ਼ਬਾਤ ਦਿੱਤੇ, ਇਹ ਰੋਸ਼ਨੀ ਏ ਰਾਹਾਂ ਦੀ,
ਕੇ ਪੁੱਛਿਆ ਨਾ ਹਾਲ ਨਾ ਸਹੀ, ਮਿਲ਼ਾ ਨਾ ਸੱਕੇ ਚਾਲ ਨਾ ਸਹੀ,
ਰੂਹਾਂ 'ਚ ਰਫ਼ਤਾਰ ਤਾਂ ਹੈ, ਨੈਣਾਂ ਦਾ ਇੱਕਰਾਰ ਤਾਂ ਹੈ,
ਜੇ ਨਾ ਕਹੀਆਂ ਨਾ ਸਹੀ...
ਤਸੱਵੁਰਾਂ 'ਚ ਹੀਰ ਕੋਈ, ਛਪੀ ਏ ਤਸਵੀਰ ਕੋਈ,
ਕੇ ਤੈਨੂੰ "ਸਰਤਾਜ" ਓਹਨਾਂ ਲਿਖਾਈ ਤਹਿਰੀਰ ਕੋਈ,
ਕਿਹਾ ਨਾ ਇਰਸ਼ਾਦ ਨਾ ਸਹੀ, ਨਾ ਪੂਰੀ ਏ ਮੁਰਾਦ ਨਾ ਸਹੀ,
ਕੇ ਸ਼ਾਇਰਾਂ 'ਚ ਸ਼ੁਮਾਰ ਤਾਂ ਹੈ, ਨੈਣਾਂ ਦਾ ਇੱਕਰਾਰ ਤਾਂ ਹੈ,
ਜੇ ਨਾ ਕਹੀਆਂ ਨਾ ਸਹੀ...
~ਸਤਿੰਦਰ ਸਰਤਾਜ
Повторяем попытку...
Доступные форматы для скачивания:
Скачать видео
-
Информация по загрузке: