Rumaal "ਰੁਮਾਲ " Song By Hitesh Kumar Mutreja
Автор: Hitesh Kumar Mutreja Official
Загружено: 2026-01-14
Просмотров: 173
Описание:
Rumaal "ਰੁਮਾਲ " Song By Hitesh Kumar Mutreja #new #song #newpunjabisong #punjabimusic #love
HKM Songs
lyrics
Verse 1
ਸੀ ਪਹਿਲਾ ਦਿਨ ਕਾਲਜ ਦਾ
ਤੇਰਾ ਖਿੜਿਆ ਚਿਹਰਾ ਸਵੇਰ ਜਿਹਾ
ਸੀ ਕਿਤਾਬ ਦੇ ਵਿਚ ਲੁਕਿਆ
ਤੇਰਾ ਨਾਂਅ ਸੀ ਰੱਬ ਦੀ ਮਿਹਰ ਜਿਹਾ
ਬੈਂਚਾਂ ’ਤੇ ਬੈਠੇ ਜੋ ਸੁਪਨੇ
ਮਿਲਕੇ ਅਸਾਂ ਬੁਣੇ
ਨਿੱਤ ਚੁੱਪ-ਚੁੱਪ ਮਿਲਦੀਆਂ ਨਜ਼ਰਾਂ ਨਾਲ
ਦਿਲ ਆਪੇ-ਆਪ ਜੁੜੇ
ਇਨ੍ਹਾਂ ਰਾਹਾਂ ਵਿਚ ਰੁਕਿਆ ਮੇਰਾ ਇਹੋ ਖ਼ਿਆਲ ਹੈ
ਹੱਥ ਮੇਰੇ ਤੇਰਾ ਡਿੱਗਿਆ ਹੋਇਆ ਰੁਮਾਲ ਹੈ।
ਹੱਥ ਮੇਰੇ ਤੇਰਾ ਡਿੱਗਿਆ ਹੋਇਆ ਰੁਮਾਲ ਹੈ।
Verse 2
ਕੰਟੀਨ ਦੀ ਚਾਹ ਵਿਚ ਰਲਦੀਆਂ ਆਪਣੀਆਂ ਗੱਲਾਂ ਨੇ
ਮੈਨੂੰ ਸੁਣਦੀਆਂ ਪੈਰੀਂ ਪੰਜੇਬ ਤੇਰੇ ਦੀਆਂ ਛਣ-ਛਣ- ਛੰਨਾ ਨੇ
ਬਿਨਾਂ ਕਲਾਸਾਂ ਤੋਂ ਮਿਲਣੇ ਦੇ ਬਹਾਨੇ ਨੇ
ਓਹੀ ਆਪਣੇ ਇਸ਼ਕਾਂ ਦੇ ਅਫ਼ਸਾਨੇ ਨੇ।
ਹੱਥ ਤੇਰਾ ਫੜਕੇ ਲੰਘਿਆ ਮੇਰਾ ਸਾਲ ਹੈ।
ਹੱਥ ਮੇਰੇ ਤੇਰਾ ਡਿੱਗਿਆ ਹੋਇਆ ਰੁਮਾਲ ਹੈ।
ਇਨ੍ਹਾਂ ਰਾਹਾਂ ਵਿਚ ਰੁਕਿਆ ਮੇਰਾ ਇਹੋ ਖ਼ਿਆਲ ਹੈ
ਹੱਥ ਮੇਰੇ ਤੇਰਾ ਡਿੱਗਿਆ ਹੋਇਆ ਰੁਮਾਲ ਹੈ।
ਇਨ੍ਹਾਂ ਰਾਹਾਂ ਵਿਚ ਰੁਕਿਆ ਮੇਰਾ ਇਹੋ ਖ਼ਿਆਲ ਹੈ
ਹੱਥ ਮੇਰੇ ਤੇਰਾ ਡਿੱਗਿਆ ਹੋਇਆ ਰੁਮਾਲ ਹੈ।
Verse 3
ਲਾਇਬ੍ਰੇਰੀ ਦੀਆਂ ਸ਼ੈਲਫ਼ਾਂ ਚੋਂ,
ਮੈਂ ਤੈਨੂੰ ਚੋਰੀ-ਚੋਰੀ ਤੱਕਦਾ ਰਹਿੰਦਾ ,
ਤੇਰੇ ਹੱਥ ਦੀ ਲਿਖੀ ਇਬਾਰਤ ਨੂੰ,
ਮੈਂ ਸੀਨੇ ਲਾਅ ਕੇ ਪੜ੍ਹਦਾ ਰਹਿੰਦਾ ।
ਮੈਸੇਜਾਂ ਵਿੱਚ ਰੋਜ਼ ਹੁੰਦੇ ਨੇ,
ਤੇਰੇ ਕੱਲ੍ਹ ਮਿਲਣ ਦੇ ਵਾਅਦੇ ਨੇ,
ਤੈਨੂੰ ਦੱਸਣਾ ਆਪਣੀ ਚਾਹਤ
ਮੇਰੇ ਪੱਕਿਆ ਇਰਾਦੇ ਨੇ।
ਛੱਡ ਫ਼ਿਕਰਾਂ ਨੂੰ , ਤੂੰ ਨਾ ਡਰਿਆ ਕਰ,
ਹਿਤੇਸ਼ ਖੜ੍ਹਾ ਤੇਰੇ ਨਾਲ ਹੈ,
ਮੈਂ ਅੱਜ ਵੀ ਸਾਂਭ ਕੇ ਰੱਖਿਆ ,
ਤੇਰਾ ਡਿੱਗਿਆ ਹੋਇਆ ਰੁਮਾਲ ਹੈ।
ਇਨ੍ਹਾਂ ਰਾਹਾਂ ਵਿਚ ਰੁਕਿਆ ਮੇਰਾ ਇਹੋ ਖ਼ਿਆਲ ਹੈ
ਹੱਥ ਮੇਰੇ ਤੇਰਾ ਡਿੱਗਿਆ ਹੋਇਆ ਰੁਮਾਲ ਹੈ।
ਇਨ੍ਹਾਂ ਰਾਹਾਂ ਵਿਚ ਰੁਕਿਆ ਮੇਰਾ ਇਹੋ ਖ਼ਿਆਲ ਹੈ
ਹੱਥ ਮੇਰੇ ਤੇਰਾ ਡਿੱਗਿਆ ਹੋਇਆ ਰੁਮਾਲ ਹੈ।
Verse 4
ਮੇਰੇ ਯਾਰਾਂ ਦੇ ਲਈ ਭਾਬੀ ਤੂੰ
ਮੇਰੇ ਉੱਤੇ ਤੇਰੀਆਂ ਸਹੇਲੀਆਂ ਨੂੰ ਐਤਬਾਰ ਬੜਾ।
ਔਖਾ ਬਸ ਇੱਕੋ
ਕਿਉਂ ਵੀਕ ਦੇ ਵਿਚ ਐਤਵਾਰ ਖੜ੍ਹਾ ?
ਰਾਤੀਂ ਸੁਫ਼ਨਿਆਂ ਦਾ ਤੂੰ ਖ਼ਵਾਬ ਮੇਰਾ
ਮੇਰੇ ਦਿਲ ਦੀ ਰਾਣੀ ਤੂੰ
ਅਜ਼ਲਾਂ ਤੋਂ ਤੂੰ ਮੇਰਾ ਹਾਸਾ ਹੈ
ਮੇਰੇ ਅੱਖ ਦਾ ਪਾਣੀ ਤੂੰ।
ਤੇਰੇ ਸਾਹਮਣੇ ਫਿੱਕਾ ਪੈ ਜਾਂਦਾ
ਬਾਗ਼ ਦਾ ਖਿੜਿਆ ਹਰ ਇੱਕ ਗੁਲਾਬ ਹੈ।
ਤੂੰ ਗੀਤ ਮੇਰੇ ਦਾ ਪਹਿਲਾ ਅੱਖਰ
ਤੂੰ ਹੀ ਵਿਚ ਸੁਰਾਂ ਦੇ ਤਾਲ ਹੈ।
ਹੱਥ ਮੇਰੇ ਤੇਰਾ ਡਿੱਗਿਆ ਹੋਇਆ ਰੁਮਾਲ ਹੈ।
ਹੱਥ ਮੇਰੇ ਤੇਰਾ ਡਿੱਗਿਆ ਹੋਇਆ ਰੁਮਾਲ ਹੈ।
ਇਨ੍ਹਾਂ ਰਾਹਾਂ ਵਿਚ ਰੁਕਿਆ ਮੇਰਾ ਇਹੋ ਖ਼ਿਆਲ ਹੈ
ਹੱਥ ਮੇਰੇ ਤੇਰਾ ਡਿੱਗਿਆ ਹੋਇਆ ਰੁਮਾਲ ਹੈ।
ਇਨ੍ਹਾਂ ਰਾਹਾਂ ਵਿਚ ਰੁਕਿਆ ਮੇਰਾ ਇਹੋ ਖ਼ਿਆਲ ਹੈ
ਹੱਥ ਮੇਰੇ ਤੇਰਾ ਡਿੱਗਿਆ ਹੋਇਆ ਰੁਮਾਲ ਹੈ।
Повторяем попытку...
Доступные форматы для скачивания:
Скачать видео
-
Информация по загрузке: