ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਕੁਰਲੀਆਂ ਕਰਨ ਮਾਮਲੇ ‘ਚ SGPC ਵੱਲੋਂ ਥਾਣਾ ਕੋਤਵਾਲੀ ‘ਚ ਸ਼ਿਕਾਇਤ
Автор: Fast News 04PB
Загружено: 2026-01-24
Просмотров: 83
Описание:
ਅੰਮ੍ਰਿਤਸਰ ਸਥਿਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਪਾਵਨ ਸਰੋਵਰ ਵਿੱਚ ਕੁਰਲੀਆਂ ਕਰਕੇ ਬੇਅਦਬੀ ਕਰਨ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਥਾਣਾ ਕੋਤਵਾਲੀ ਵਿਖੇ ਦਰਖਾਸਤ ਦਿੱਤੀ ਗਈ ਹੈ। SGPC ਦੇ ਮੁਲਾਜ਼ਮਾਂ ਨੇ ਇਸ ਸਬੰਧੀ ਪੁਲਿਸ ਕੋਲ ਮੰਗ ਕੀਤੀ ਹੈ ਕਿ ਦੋਸ਼ੀ ਨੌਜਵਾਨ ਖ਼ਿਲਾਫ਼ FIR ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮੀਡੀਆ ਨਾਲ ਗੱਲਬਾਤ ਕਰਦਿਆਂ SGPC ਦੇ ਮੁਲਾਜ਼ਮ ਨੇ ਦੱਸਿਆ ਕਿ 13 ਤਾਰੀਖ਼ ਨੂੰ ਇੱਕ ਮੋਨੇ ਮੁਸਲਮਾਨ ਨੌਜਵਾਨ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਦਾਖਲ ਹੋ ਕੇ ਸਰੋਵਰ ਸਾਹਿਬ ਵਿੱਚ ਕੁਰਲੀਆਂ ਕਰਨ ਦੀ ਘਟਨਾ ਵਾਪਰੀ ਸੀ, ਜਿਸ ਦੀ ਵੀਡੀਓ 16 ਤਾਰੀਖ਼ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ SGPC ਨੇ ਤੁਰੰਤ ਮਾਮਲੇ ਦੀ ਵਿਭਾਗੀ ਪੜਤਾਲ ਸ਼ੁਰੂ ਕੀਤੀ ਅਤੇ ਕੰਪਲੈਕਸ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਗਈ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਜਾਂਚ ਵਿੱਚ ਇਹ ਸਪੱਸ਼ਟ ਹੋ ਗਿਆ ਹੈ ਕਿ ਨੌਜਵਾਨ ਦੀ ਨੀਅਤ ਦਰਸ਼ਨ ਕਰਨ ਜਾਂ ਮੱਥਾ ਟੇਕਣ ਦੀ ਨਹੀਂ ਸੀ, ਬਲਕਿ ਬੇਅਦਬੀ ਕਰਨ ਦੀ ਸੀ। ਨੌਜਵਾਨ ਲਗਭਗ 20 ਮਿੰਟ ਤੱਕ ਪਰਿਕਰਮਾ ਵਿੱਚ ਘੁੰਮਦਾ ਰਿਹਾ, ਵੀਡੀਓ ਬਣਾਉਂਦਾ ਰਿਹਾ ਅਤੇ ਸਰੋਵਰ ਵਿੱਚ ਕੁਰਲੀਆਂ ਕਰਨ ਤੋਂ ਬਾਅਦ ਮੱਥਾ ਟੇਕੇ ਬਿਨਾਂ ਹੀ ਬਾਹਰ ਚਲਾ ਗਿਆ। SGPC ਅਨੁਸਾਰ, ਇਹ ਕਿਰਿਆ ਨਮਾਜ਼ ਤੋਂ ਪਹਿਲਾਂ ਕੀਤੀ ਜਾਣ ਵਾਲੀ ‘ਅਜ਼ੂ’ ਪ੍ਰਕਿਰਿਆ ਨਾਲ ਜੁੜੀ ਹੋਈ ਹੈ, ਜੋ ਸਿੱਖ ਧਾਰਮਿਕ ਮਰਯਾਦਾ ਦੀ ਉਲੰਘਣਾ ਹੈ। SGPC ਨੇ ਇਹ ਵੀ ਦੱਸਿਆ ਕਿ ਨੌਜਵਾਨ ਵੱਲੋਂ ਬਾਅਦ ਵਿੱਚ ਜਾਰੀ ਕੀਤੀ ਗਈ ਮਾਫ਼ੀ ਦੀ ਵੀਡੀਓ ਨੂੰ ਕਬੂਲ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜੇਕਰ ਉਹ ਸੱਚਮੁੱਚ ਆਸਥਾ ਨਾਲ ਆਇਆ ਹੁੰਦਾ ਤਾਂ ਮੱਥਾ ਟੇਕਦਾ। ਅੰਦਰਲੀ ਅਤੇ ਬਾਹਰਲੀ ਵੀਡੀਓ ਵਿੱਚ ਸਪੱਸ਼ਟ ਤੌਰ ‘ਤੇ ਵਿਰੋਧਾਭਾਸ਼ ਨਜ਼ਰ ਆ ਰਿਹਾ ਹੈ। SGPC ਅਨੁਸਾਰ, ਇਸ ਘਟਨਾ ਵਿੱਚ ਕੁੱਲ ਪੰਜ ਵਿਅਕਤੀ ਸ਼ਾਮਲ ਸਨ, ਜਿਨ੍ਹਾਂ ਦੀ ਭੂਮਿਕਾ ਅਤੇ ਪਿੱਛੇ ਕਿਸੇ ਸਾਜ਼ਿਸ਼ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਦੂਜੇ ਪਾਸੇ, ਪੁਲਿਸ ਨੇ SGPC ਤੋਂ ਦਰਖਾਸਤ ਪ੍ਰਾਪਤ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਮੀਡੀਆ ਨੂੰ ਬਿਆਨ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਮਾਮਲੇ ਸਬੰਧੀ ਜਾਣਕਾਰੀ ਸਿਰਫ ਪੁਲਿਸ ਕਮਿਸ਼ਨਰ ਜਾਂ ACP ਪੱਧਰ ਦੇ ਅਧਿਕਾਰੀ ਹੀ ਦੇਣਗੇ।
#fastnews04pb #panjabnews #darbarsahib
Повторяем попытку...
Доступные форматы для скачивания:
Скачать видео
-
Информация по загрузке: