ਦਰਬਾਰ ਮਈਆ ਭਗਵਾਨ ਜੀ ਵਿਖੇ ਸਟੇਜ ਦੀ ਸੈਡ ਦੇ ਮੁਕੰਮਲ ਨਿਰਮਾਣ ਲਈ ਮਈਆ ਨਿੰਮੋ ਮਹਾਰਾਜ ਜੀ ਨੇ ਟੱਕ ਲਗਾਕੇ ਸ਼ੁਰੂਆਤ
Автор: Phillaur Tv
Загружено: 2025-10-05
Просмотров: 773
Описание: ਐਤਵਾਰ ਨੂੰ ਪਵਿੱਤਰ ਸਥਾਨ ਦਰਬਾਰ ਮਈਆ ਭਗਵਾਨ ਜੀ ਵਿਖੇ ਸਲਾਨਾ ਮੇਲੇ ਦੋਰਾਨ ਸੈਡ ਦੇ ਹੋਏ ਐਲਾਨ ਨੂੰ ਲੈਕੇ ਅੱਜ ਮਿਤੀ 5 ਅਕਤੂਬਰ ਨੂੰ ਬਾਅਦ ਦੁਪਹਿਰ 3 ਵਜੇ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਸ਼ੰਭੂ ਰਾਮ ਜੀ ਦੀ ਦੇਖ ਰੇਖ ਹੇਠ ਦਰਬਾਰ ਦੇ ਗੱਦੀ ਨਸ਼ੀਨ ਮਈਆ ਨਿੰਮੋ ਮਹਾਰਾਜ ਜੀ ਨੇ ਟੱਕ ਲਗਾਵਾਕੇ ਸੈਂਡ ਦੇ ਨਿਰਮਾਣ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਲੋਕ ਗਾਇਕ ਕਾਸ਼ੀ ਨਾਥ ਅਤੇ ਹੋਰ ਸੰਗਤਾਂ ਹਾਜ਼ਰ ਸਨ। ਜਾਣਕਾਰੀ ਦਿੰਦੇ ਹੋਏ ਬਾਬਾ ਸ਼ੰਭੂ ਰਾਮ ਜੀ ਨੇ ਦੱਸਿਆ ਕਿ ਸਲਾਨਾ ਤਿੰਨ ਰੋਜ਼ਾ ਮੇਲੇ ਦੋਰਾਨ ਸਟੇਜ ਦੀ ਅਧੂਰੀ ਸੈਂਡ ਨੂੰ ਮੁਕੰਮਲ ਪੂਰਾ ਕਰਨ ਲਈ ਗਾਇਕ ਕਾਸ਼ੀ ਨਾਥ ਨੇ ਐਲਾਨ ਕੀਤਾ ਸੀ, ਇਸ ਕੰਮ ਨੂੰ ਅਮਲੀ ਜਾਮਾ ਪਹਿਨਾਉਣ ਲਈ ਅੱਜ ਟੱਕ ਲਗਾਕੇ ਸ਼ੁਰੂਆਤ ਕਰਵਾ ਦਿੱਤੀ ਗਈ ਹੈ, ਉਨ੍ਹਾਂ ਦੱਸਿਆ ਕਿ ਪਹਿਲਾ ਵੀ ਲੋਕ ਗਾਇਕ ਬਲਰਾਜ ਬਿਲਗਾ ਵੱਲੋਂ ਵੀ ਸੈਂਡ ਦਾ ਐਲਾਨ ਕੀਤਾ ਗਿਆ ਸੀ ਜਿਸ ਨਾਲ ਸਟੇਜ ਦੀ ਅੱਧੀ ਸੈਡ ਬਣ ਚੁੱਕੀ ਹੈ, ਉਨ੍ਹਾਂ ਦੱਸਿਆ ਕਿ ਦਰਬਾਰ ਦੇ ਇਹ ਸਾਰੇ ਸੰਗਤਾਂ ਲਈ ਹਨ ਅਤੇ ਸੰਗਤਾਂ ਦੇ ਸਹਿਯੋਗ ਨਾਲ ਹੀ ਮੁਕੰਮਲ ਹੋ ਸਕਦੇ ਹਨ। ਇਸ ਮੌਕੇ ਕਾਸ਼ੀ ਨਾਥ ਨੇਂ ਸਹਿਯੋਗ ਸੱਜਣਾਂ ਨੂੰ ਅਪੀਲ ਕੀਤੀ ਕਿ ਇਸ ਨੇਕ ਕਾਰਜ ਵਿੱਚ ਵੱਧ ਚੜਕੇ ਸਹਿਯੋਗ ਕਰਨ ਕਿਉਂਕਿ ਇਹ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਹੀ ਸੱਜਦੇ ਹਨ।ਇਸ ਮੌਕੇ ਬੀਬੀ ਰਾਮ ਪਿਆਰੀ, ਰਾਕੇਸ਼ ਬਿੱਟੂ,ਮਤਵਿੰਦਰ ਸਿੰਘ ਸੋਨੂੰ ਮਨਜੀਤ ਬੇਕਰੀ ਵਾਲੇ, ਵਿਜੇ ਆਰਕੇ ਗੜ੍ਹਾ, ਸਤਪ੍ਰੀਤ ਕੌਰ, ਰਕੇਸ਼ ਸਲਹੋਤਰਾ, ਸੰਦੀਪ ਭਟਿਆਰਾ, ਮਹਿੰਦਰ ਸਿੰਘ, ਕੁਲਦੀਪ ਸਿੰਘ, ਪਿੰਕੂ ਨੰਗਲ, ਸਾਈਂ ਕਾਲਾ ਸ਼ਾਹ ਨੰਗਲ, ਰਾਮਪਾਲ ਸਿੱਧੂ,ਕਿੰਦੀ ਮੱਲ ਇਟਲੀ, ਰਾਹੁਲ ਗਾਬਾ,ਮਈਆ ਦਿੱਤਾ, ਕੁਨਾਲ ਬੈਂਸ ਇਟਲੀ,ਪਵਨ ਚੁੰਬਰ,ਜਤਿਨ ਮੰਮਨ, ਅਮਨਦੀਪ ਰੰਧਾਵਾ, ਤਿਲਕ ਰਾਜ ਦਦਰਾ, ਸੰਜੀਵ ਬੱਤਰਾ, ਹੈਪੀ ਚੁੰਬਰ, ਮੋਹਿਤ ਸਿੱਧੂ, ਅਜੇ ਹਮਸਰ ਅਤੇ ਹੋਰ ਹਾਜ਼ਰ ਸਨ। ਫਿਲੌਰ ਤੋਂ ਫਿਲੌਰ ਟੀਵੀ ਲਈ ਸੰਦੀਪ ਭਟਿਆਰਾ ਦੀ ਰਿਪੋਰਟ।
Повторяем попытку...
Доступные форматы для скачивания:
Скачать видео
-
Информация по загрузке: